ਮੇਂ ਕਰ ਦਾ ਰਿਹੰਦਾ ਸੀ ਜੱਦੋਂ ਜੇਹਦ ਮੋਰਨਿੰਗ ਅਸੇਮ੍ਬਲੀ ਚ,
ਓਸਦੇ ਬਰਾਬਰ ਖੜੇ ਰੇਹਨ ਵਾਸਤੇ,
ਵਧ ਛੜ ਦਾ ਸੀ ਫਾਨ੍ਸ੍ਲਾ ਮੂਹਰਲੇ ਮੁੰਡੇ ਤੋੰਹ,
ਫਾਂਸਲਾ ਓਸ ਤੋੰਹ ਘਟਾਉਣ ਵਾਸਤੇ!
ਸਬ ਕਰ ਲੈਏਂਦੇ ਸੀ ਅਕ੍ਖਾਂ ਜਦੋਂ ਬੰਦ ਰੱਬ ਨੂ ਧਿਯੋੰ ਵਾਸਤੇ ,
ਮੇਂ ਖੋਲ ਕੇ ਅਕ੍ਖਾਂ ਓਸ੍ਨੁ ਦੇਖਦਾ ਸੀ ਰਿਹੰਦਾ ਹਾਜਰੀ ਆਪਣੀ ਲਵਾਉਣ ਵਾਸਤੇ,
ਮੰਗਦਾ ਰਿਹੰਦਾ ਸੀ ਫ਼ਰਿਯਾਦ ਹਰ ਦਮ ਤੇਰੇ ਮੇਰੇ ਸਾਥ ਵਾਸਤੇ ,
ਕੋਈ ਹੋਰ ਨਾ ਆਵੇ ਤੇਰੇ ਮੇਰੇ ਨਾਮ ਦੇ ਵਿਚਕਾਰ ਵਾਲਾ ਵਿਥ ਆਪਨੇ ਵਿਚ ਪਾਉਣ ਵਾਸਤੇ!
ਅਦ੍ਧੀ ਛੁੱਟੀ ਵੇਹਲੇ ਓਸ ਪਿੱਪਲ ਦੀ ਛਾਵੇਂ ਬੈਠਾ ਸੀ ਰਿਹੰਦਾ,
ਨੇਹਦੇ ਜੀਹਦੇ ਲੱਗੀ ਪੀਂਘ ਤੇਹ ਆਉਂਦੀ ਹੁੰਦੀ ਸੀ ਓਹ ਝੂਟੇ ਲੈਣ ਵਾਸਤੇ,
ਜਾਂ ਫਿਰਦਾ ਰਿਹੰਦਾ ਸੀ ਗੇੜੇ ਮਾਰਦਾ ਓਹਨਾ ਟੂਟੀਯਾਂ ਟੰਕਇਆਂ ਦੇ ਕੋਲ ,
ਜਿੰਨਾਹ ਤੇ ਆਉਂਦੀ ਹੁੰਦੀ ਸੀ ਓਹ ਰੋਟੀ ਖਾ ਕੇ ਪਾਣੀ ਪੀਣ ਵਾਸਤੇ!
ਭੁਲਦਾ ਰਿਹਾ ਕਿਤਾਬ ਕਯੀ ਵਾਰ ਜਾਣ ਬੁੱਜ ਕੇ ਓਸਦੇ ਬੇੰਚ ਤੇ ,
ਆਵੇਗੀ ਓਹ ਕੋਲ ਕਲ ਨੂ ਮੇਰੇ , ਮੇਇਨੁ ਮੇਰੀ ਕਿਤਾਬ ਮੋੜ੍ਣ ਵਾਸਤੇ,
ਪਰ ਹਰ ਵਾਰੀ ਚੂਕ ਕੇ ਲੈ ਜਾਂਦੇ ਸੀ ਟੁੱਟ ਪੈਣੇ ਬੰਦੇ ਓਹ ,
ਆਉਂਦੇ ਸੀ ਸ਼ਾਮ ਨੂ ਜੇਹੜੇ ਕਲਾਸ ਰੂਮ ਸਾਫ਼ ਕਰਨ ਵਾਸਤੇ!
ਮੇਂ ਚੁੱਕ ਕੇ ਲੇਇਓਨ੍ਦਾ ਰਿਹਾ ਕਿਤਾਬਾਂ ਓਹ ਵੀ ਜੋ ਨਹੀ ਸੀ ਹੁੰਦੀਯਾਂ ਚਾਹ੍ਦੀਯਾਂ,
ਕੇ ਆਖੇਗਾ ਮਾਸਟਰ ਕਿਸੇ ਦਿਨ ਕਿਤਾਬ ਇਹਨਾ ਚੋ ਕੋਈ ਖੋਲਣ ਵਾਸਤੇ!
ਤੇ ਓਹ ਆਵੇਗੀ ਕੋਲ ਮੇਰੇ ਕਿਤਾਬ ਪਾਠ ਪੜਨ ਲਈ ਕਿਤਾਬ ਲੈਣ ਵਾਸਤੇ,
ਤੇ ਫਿਰ ਆਵੇਗੀ ਕੋਲ ਮੇਰੇ ਕਿਤਾਬ ਮੇਰੀ ਮੇਇਨੁ ਮੋੜ੍ਣ ਵਾਸਤੇ!
ਮੇਂ ਗਾਲਿਯਾਂ ਰਾਤਾਂ ਕਯੀ ਹਿਸਾਬ ਪੜਦੇਯਾੰ ਇਸੇ ਆਸ ਤੇ,
ਕੇ ਕਦੇ ਓਹ ਆਵੇਗੀ ਕੋਲ ਮੇਰੇ ਸਵਾਲ ਕੋਈ ਪੁਛਨ ਵਾਸਤੇ,
ਪਰ ਫਿਰਦੀ ਰਹੀ ਛੁਰੀ ਹਰ ਵਾਰੀ ਮੇਰੇ ਅਰਮਾਨਾ ਦੇ ਕਲੇਜੇ,
ਓਹ ਜਾਂਦੀ ਰਹੀ ਹਰ ਵਾਰੀ ਉਸ ਲੰਬੇ ਜੇਹੇ ਮੁੰਡੇ ਕੋਲੋਂ ਪੁਛਨ ਵਾਸਤੇ !
ਛਡ ਦਿੱਤੇ ਝੂਠੇ ਬਹਾਨੇ ਬਣਾਉਣੇ ਸਕੂਲੋਂ ਛੁੱਟੀ ਲੈਣ ਵਾਸਤੇ ,
ਬਸ ਸਾਰੀ ਸ਼ਾਮ ਸਾਰੀ ਰਾਤ ਤਰਸਦਾ ਰਹੰਦਾ ਸੀ ਸਕੂਲ ਜਾਣ ਵਾਸਤੇ,
ਬੀਮਾਰ ਹੁੰਦੇਯਾਂ ਵੀ ਔਖੇ ਸੌਖੇ ਉਠ ਕੇ ਆ ਹੀ ਜਾਂਦਾ ਸੀ,
ਬਸ ਏਕ ਦਿਲ ਦੇ ਕਰਾਰ ਵਾਸਤੇ, ਬਸ ਏਕ ਉਸਦੇ ਹੀ ਦੀਦਾਰ ਵਾਸਤੇ!
ਪੜ ਦੇ ਹੁੰਦੇ ਸੀ ਪੇਹ੍ਲਾਂ ਮਾਸਟਰਾਂ ਦੀ ਕੁੱਟ ਤੋੰਹ ਬਚਨ ਵਾਸਤੇ ,
ਫਿਰ ਲੱਗ ਗਏ ਪੜਨ ਤੇਰੇ ਮੁਹਰੇ ਆਪਣੀ ਥੋੜੀ ਸ਼ੋਭਾ ਬਣਾਉਣ ਵਾਸਤੇ,
ਬਸ ਏਨੇ ਨਾਲ ਹੀ ਕਰ ਗਈ ਓਹ ਏਹਸਾਨ ਕਿੰਨੇ ਮੇਰੇ ਤੇ,
ਪਾ ਗਈ ਮੈਨੂ ਸਹੀ ਰਾਸਤੇ, ਬਾਲ ਗਈ ਦਿਲ ਵਿਚ ਅੱਗ ਕੁਜ ਬਣਨ ਵਾਸਤੇ!
No comments:
Post a Comment