ਮੈਂ ਬੇਰੋਜਗਾਰ, ਮੈਂ ਬੇਰੋਜਗਾਰ,
ਚੁੱਕ ਕੇ ਥੱਬਾ ਕਾਗਜਾਂ ਦਾ,
ਨਿੱਕਲਦਾ ਹਾਂ ਰੋਜ ਘਰੋਂ ਬਾਹਰ,
ਪਿੰਡੋਂ ਦੂਰ ਵੱਲ ਸ਼ਿਹਰ ਬਜ਼ਾਰ,
ਵਿੱਚ ਤਲਾਸ਼ ਕੰਮ ਕਾਰ,
ਮੈਂ ਬੇਰੋਜਗਾਰ, ਮੈਂ ਬੇਰੋਜਗਾਰ...
ਲੱਖਾਂ ਦੀ ਭੀੜ ਦੇ ਵਿੱਚੋਂ,
ਦਫਤਰ ਵੜਦੇ ਕਿਸੇ ਅਸੀਂ ਇੱਕ ਹਜ਼ਾਰ,
ਕੋਈ ਇੱਕ ਅੱਧਾ ਓਹ ਰੱਖ ਲੈਂਦੇ,
ਬਾਕੀ ਮੁੜ ਆਂਦੇ ਸਭ ਖਾਲੀ ਹੱਥੀਂ ਬਾਹਰ,
ਮੁੜਨ ਵਾਲਿਆਂ ਵਿੱਚ ਮੈਂ ਹਰ ਵਾਰ ਮੈਂ ਹਰ ਵਾਰ,
ਮੈਂ ਬੇਰੋਜਗਾਰ, ਮੈਂ ਬੇਰੋਜਗਾਰ...
ਲੱਗਾ ਹੈ ਜੱਦ ਦਾ ਮੱਥੇ
ਟਿੱਕਾ ਮੇਰੇ ਇਹ ਬਦਨਾਮੀ ਦਾ,
ਬਣ ਕੇ ਮੋਹਰ ਮੇਰੇ ਚਿਹਰੇ ਤੇ,
ਨਾਕਾਮਾਯਾਬੀ ਨਾਕਾਮੀ ਦਾ,
ਉਸ ਦਿਨ ਦਾ ਜੀਨਾ ਹੋਇਆ ਦੁਸ਼ਵਾਰ,
ਹਰ ਪਾਸਿਓਂ ਪੈਂਦੀ ਏ ਫਟਕਾਰ,
ਮੈਂ ਬੇਰੋਜਗਾਰ, ਮੈਂ ਬੇਰੋਜਗਾਰ...
ਹੱਟ ਵਾਲਾ ਵੀ ਨਹੀਓਂ ਦੇਂਦਾ,
ਕੋਈ ਹੁਣ ਮੈਨੂ ਉਧਾਰ,
ਮੇਰੇ ਕੋਲ ਹੁਣ ਨਹੀਂ ਬਿਹਂਦਾ,
ਮਿੱਤਰ, ਬੇਲੀ, ਸੱਜਨ ਯਾਰ,
ਓਹਵੀ ਹੁਣ ਕਦੇ ਮਿਲਨੇ ਨਾ ਆਈ,
ਵਿਸਰ ਗਿਆ ਉਸਨੁ ਵੀ ਪਿਆਰ,
ਮੈਂ ਬੇਰੋਜਗਾਰ, ਮੈਂ ਬੇਰੋਜਗਾਰ...
ਪੜਿਆ, ਲਿਖਿਆ, ਸਿੱਖਿਆ
ਜੋ ਕੁਝ ਵੀ ਸਭ ਗਿਆ ਬੇਕਾਰ,
ਤੱਕਦਾ ਹਾਂ ਜੱਦ ਕਦੇ ਸ਼ੀਸ਼ੇ ਵਿੱਚ,
ਲਗਦਾ ਹਾਂ ਲਾਚਾਰ, ਬੀਮਾਰ,
ਆਪਨੇ ਆਪ ਤੋ ਵੀ ਸ਼ਰਮਸਾਰ,
ਜੀਨਾ ਵੀ ਹੁਣ ਤਾਂ ਲੱਗੇ ਭਾਰ,
ਮੈਂ ਬੇਰੋਜਗਾਰ, ਮੈਂ ਬੇਰੋਜਗਾਰ...
ਚੁੱਕ ਕੇ ਥੱਬਾ ਕਾਗਜਾਂ ਦਾ,
ਨਿੱਕਲਦਾ ਹਾਂ ਰੋਜ ਘਰੋਂ ਬਾਹਰ,
ਪਿੰਡੋਂ ਦੂਰ ਵੱਲ ਸ਼ਿਹਰ ਬਜ਼ਾਰ,
ਵਿੱਚ ਤਲਾਸ਼ ਕੰਮ ਕਾਰ,
ਮੈਂ ਬੇਰੋਜਗਾਰ, ਮੈਂ ਬੇਰੋਜਗਾਰ...
ਲੱਖਾਂ ਦੀ ਭੀੜ ਦੇ ਵਿੱਚੋਂ,
ਦਫਤਰ ਵੜਦੇ ਕਿਸੇ ਅਸੀਂ ਇੱਕ ਹਜ਼ਾਰ,
ਕੋਈ ਇੱਕ ਅੱਧਾ ਓਹ ਰੱਖ ਲੈਂਦੇ,
ਬਾਕੀ ਮੁੜ ਆਂਦੇ ਸਭ ਖਾਲੀ ਹੱਥੀਂ ਬਾਹਰ,
ਮੁੜਨ ਵਾਲਿਆਂ ਵਿੱਚ ਮੈਂ ਹਰ ਵਾਰ ਮੈਂ ਹਰ ਵਾਰ,
ਮੈਂ ਬੇਰੋਜਗਾਰ, ਮੈਂ ਬੇਰੋਜਗਾਰ...
ਲੱਗਾ ਹੈ ਜੱਦ ਦਾ ਮੱਥੇ
ਟਿੱਕਾ ਮੇਰੇ ਇਹ ਬਦਨਾਮੀ ਦਾ,
ਬਣ ਕੇ ਮੋਹਰ ਮੇਰੇ ਚਿਹਰੇ ਤੇ,
ਨਾਕਾਮਾਯਾਬੀ ਨਾਕਾਮੀ ਦਾ,
ਉਸ ਦਿਨ ਦਾ ਜੀਨਾ ਹੋਇਆ ਦੁਸ਼ਵਾਰ,
ਹਰ ਪਾਸਿਓਂ ਪੈਂਦੀ ਏ ਫਟਕਾਰ,
ਮੈਂ ਬੇਰੋਜਗਾਰ, ਮੈਂ ਬੇਰੋਜਗਾਰ...
ਹੱਟ ਵਾਲਾ ਵੀ ਨਹੀਓਂ ਦੇਂਦਾ,
ਕੋਈ ਹੁਣ ਮੈਨੂ ਉਧਾਰ,
ਮੇਰੇ ਕੋਲ ਹੁਣ ਨਹੀਂ ਬਿਹਂਦਾ,
ਮਿੱਤਰ, ਬੇਲੀ, ਸੱਜਨ ਯਾਰ,
ਓਹਵੀ ਹੁਣ ਕਦੇ ਮਿਲਨੇ ਨਾ ਆਈ,
ਵਿਸਰ ਗਿਆ ਉਸਨੁ ਵੀ ਪਿਆਰ,
ਮੈਂ ਬੇਰੋਜਗਾਰ, ਮੈਂ ਬੇਰੋਜਗਾਰ...
ਪੜਿਆ, ਲਿਖਿਆ, ਸਿੱਖਿਆ
ਜੋ ਕੁਝ ਵੀ ਸਭ ਗਿਆ ਬੇਕਾਰ,
ਤੱਕਦਾ ਹਾਂ ਜੱਦ ਕਦੇ ਸ਼ੀਸ਼ੇ ਵਿੱਚ,
ਲਗਦਾ ਹਾਂ ਲਾਚਾਰ, ਬੀਮਾਰ,
ਆਪਨੇ ਆਪ ਤੋ ਵੀ ਸ਼ਰਮਸਾਰ,
ਜੀਨਾ ਵੀ ਹੁਣ ਤਾਂ ਲੱਗੇ ਭਾਰ,
ਮੈਂ ਬੇਰੋਜਗਾਰ, ਮੈਂ ਬੇਰੋਜਗਾਰ...
No comments:
Post a Comment