ਇਹ ਨਦੀਆਂ ਦੇ ਪਾਣੀ,
ਸੁਣਾਉਂਦੇ ਕਹਾਣੀ,
ਤੂੰ ਸੁਣ ਲੈ ਬਹਿ ਕੇ,
ਐ ਜਿੰਦ ਮਰਜਾਣੀ,
ਇਹ ਨਦੀਆਂ ਦੇ ਪਾਣੀ.....
ਖੇੜ ਇਹ ਦੁਨੀਆਂ,
ਬਸ ਆਉਣੀ ਜਾਣੀ,
ਅੰਤ ਸਭ ਨੂੰ ਚਲਣਾ ਹੀ ਪੈਂਦਾ,
ਕਿ ਰੰਕ, ਤੇ ਕੀ ਰਾਜਾ ਰਾਣੀ,
ਇਹ ਨਦੀਆਂ ਦੇ ਪਾਣੀ....
ਰੁੱਤ ਤਿੰਨਾਂ ਚੋਂ ਲੱਗਦਾ ਹਰ ਕੋਈ,
ਹਰ ਇੱਕ ਦੀ ਆਪਣੀ ਮਿੱਠੜੀ ਖੁਸ਼ਬੋਈ,
ਪਰ ਸਭ ਤੋਂ ਮਿੱਠੜੀ ਰੁੱਤ ਜਵਾਨੀ,
ਪਲ ਪਲ ਇਹਦਾ ਤੂੰ ਰੱਜ ਰੱਜ ਮਾਣੀ ,
ਇਹ ਨਦੀਆਂ ਦੇ ਪਾਣੀ.....
ਕੀਤੇ ਅਮਲਾਂ ਦੇ ਦੇਣੇ ਪੈਂਦੇ ਦੇ ਲੇਖੇ,
ਰੱਖੀਂ ਨਾ ਦਿਲ ਵਿਚ ਤੂੰ ਕਿਧਰੇ ਭੁਲੇਖੇ,
ਕਰਮਾਂ ਦੇ ਸਫਿਆਂ ਤੇ ਲਿਖਦਾ ਹੈ ਤੂੰ ਕੀ,
ਚਿੱਟੇ ਕਾਲੇ ਦਾ ਤੂੰ ਫਰਕ ਪਛਾਣੀ
ਇਹ ਨਦੀਆਂ ਦੇ ਪਾਣੀ.....
ਗੀਤ ਵਾੰਗੂ ਇਹਨੂੰ ਗਾਉਂਦਾ ਤੂੰ ਜਾਈਂ,
ਸੁੱਖ ਦੁੱਖ ਸਭ ਖਿੜੇ ਮੱਥੇ ਹੰਢਾਈਂ,
ਤੁਰਦੇ ਹਾਂ ਤਾਂ ਤੁਰਦੀ ਹੈ ਜ਼ਿੰਦਗਾਨੀ,
ਖੜ ਗਏ ਜੇ ਕਿਧਰੇ ਤਾਂ ਆਖਿਰ ਜਾਣੀ,
ਇਹ ਨਦੀਆਂ ਦੇ ਪਾਣੀ.....
Eh Nadiyaan de paani,
sunaunde kahani,
tu sun lai beh ke,
ae jind marjaani.
eh Nadiyaan da paani...
Khed hai duniyaa,
bas auni jaani,
ant sab noon chalna hi painda,
ki rank, te ki raja raani,
eh Nadiyaan de paani ...
rutt tinna chon langda har koi,
har ikk di aapni mithdi khushboi,
par sab ton mithdi rutt jwaani,
pal pal ehda tu raj raj maani,
eh Nadiyaan de paani ...
kite amlaa de dene painde ne lekhe,
dil vich na kidhre toon rakhi bulekhe,
karma da safeyaan likhda hai toon ki,
chitte kaale da toon farak pehchaani,
eh Nadiyaan de paani ...
geet waangu ehnu gaunda toon jaayin,
sukh dukh sab khide matthe handayin,
turde haan taan turdi zindgaani,
khad gaye je kidhre taa akheer jaani,
eh Nadiyaan de paani ...