ਇਹ ਸਬ ਕਵਿਤਾਵਾਂ ਮੇਰੀਆਂ ਨਾਮ ਉਸਦੇ,
ਜਿਸਦੇ ਨੀਲੇ ਨੈਨਾ ਮੈਨੂ ਇਸ਼ਕ਼ ਪਾਯਾ,
ਤੀਰ ਇਸ਼ਕ਼ ਦਾ ਜਿਸਨੇ ਸੀਨੇ ਮੇਰੇ ਮਾਰ ਕੇ,
ਚਸ਼ਮਾ ਗੀਤਾਂ ਦਾ ਵਗਨੇ ਲਾਯਾ!
ਇਸ਼ਕ਼ ਜਿਸਦੇ ਨੇ ਪਤ੍ਥਰ ਮੇਰੇ ਦਿਲ ਨੂ,
ਲਾ ਲਾ ਕੇ ਸੇਕ ਫਿਰ ਮੋਮ ਬਨਾਯਾ.
ਮੇਰੀ ਜਿੰਦਗੀ ਦੇ ਰੰਗਾ ਵਿਚ,
ਇਕ ਰੰਗ ਇਕੇ ਦਾ ਜਿਸਨੇ ਰ੍ਲਾਯਾ!
ਭੁਲ ਗਯਾ ਸੀ ਜੋ ਮੇਂ ਰਬ ਵਾਰੇਯਾ ਤੋਂ,
ਇਸ਼ਕ਼ ਜਿਸਦੇ ਮੈਨੂ ਚੇਤੇ ਕਰਵਾਯਾ,
ਇਸ ਚੰਦ੍ਰੇ ਬਾਗੀ ਹੋ ਗਏ ਦਿਲ ਨੂ,
ਜਿਸਨੇ ਫੇਰ ਨਿਮਾਮਨਾ ਬਣ ਰੇਹਾਨਾ ਸ੍ਕਖਾਯਾ!
ਦਰ ਦਰ ਠੇਡੇ ਠੋਕਰ ਖਾਂਦੇ ਨੂ,
ਜਿਸ ਚੁੱਕ ਮੈਨੂ ਆਪਨੇ ਗਲ ਲਾਯਾ,
ਥਲ ਮਾਰੂਥਲ ਭਟਕ ਰਹੀ ਜਿੰਦਗੀ ਨੂ,
ਜਿਸ ਫਿਰ ਮੇਹ੍ਲਾਂ ਦਾ ਵਾਸ ਦ੍ਵਾਯਾ!
ਵਰੇਯਾਂ ਤੋਂ ਖਾਲੀ ਸਾਡੇ ਵੇਹੜੇ ਵਿਚ,
ਜਿਸ ਆਣ ਫੁਲ ਮੋਹਬ੍ਬਤ ਵਾਲਾ ਲਾਯਾ,
ਜਿਸ ਮੈਨੂ ਜਿੰਦਗੀ ਦਾ ਮਕਸਦ ਗਵਾ ਚੁਕੇ ਨੂ,
ਫਿਰ ਜੀਵਨ ਦਾ ਇਕ ਮਕ੍ਸਦ ਸਮਝਾਯਾ!
ਇਹ ਸਬ ਕਵਿਤਾਵਾਂ ਮੇਰੀਆਂ ਨਾਮ ਉਸਦੇ ,
ਜਿਸਦੇ ਨੀਲੇ ਨੈਨਾ ਮੈਨੂ ਇਸ਼ਕ਼ ਪਾਯਾ ,
ਇਹ ਸਬ ਕਵਿਤਾਵਾਂ ਮੇਰੀਆਂ ਨਾਮ ਉਸਦੇ,
ਜਿਸਦਾ ਸਹਾਰਾ ਲੈ ਲੈ ਕੇ ਮੈਂ ਏਇਥੋਂ ਤਕ ਹਾਂ ਆਯਾ!
No comments:
Post a Comment