ਲਖਾਂ ਸੋਹਣੇ ਸੋਹਣੀਏ ਦੁਨਿਯਾ ਚ , ਪਰ ਤੇਰੇ ਵਰਗਾ ਨਾ ਕੋਈ ਹੋਰ!

ਲਖਾਂ ਸੋਹਣੇ ਸੋਹਣੀਏ ਦੁਨਿਯਾ ਚ ,
ਪਰ ਤੇਰੇ ਵਰਗਾ ਨਾ ਕੋਈ ਹੋਰ!

ਤੈਨੂ ਦੇਖ ਕੇ ਤਾਂ ਰਬ ਵੀ ਏ ਹੈਰਾਨ,
ਨਿੱਤ ਲਾਵੇ ਜੋਰ ਪਰ ਤੇਰੇ ਵਰਗਾ ਨਾ ਕੋਈ ਬਣੇ ਹੋਰ!

ਬਾਕੀ ਸਬ ਲਗਨ ਮੈਨੂ ਇਸੇ ਜਹਾਂਨ ਦੇ,
ਪਰ ਤੇਰਾ ਲੱਗੇ ਮੈਨੂ ਜਹਾਂਨ ਕੋਈ ਹੋਰ!

ਤੈਨੂ ਤਾਂ ਰਬ ਨੇ ਉਂਝ ਹੀ ਬਨਾਯਾ ਬੜਾ ਸੋਹਨਾ ਏ,
ਉੱਤੋਂ ਤੂ ਨੱਕ ਵਿਚ ਕੋਕਾ ਤੇਹ ਕੰਨ ਵਿਚ ਝੁਮਕੇ ਪਾਏ ਨੇ ਹੋਰ!

ਤੇਰੀਆਂ ਜੁਲਫਾਂ ਦਾ ਖਿਲਾਰ ਇੰਜ ਲੱਗੇ,
ਜਿਵੇਂ ਛਾਈ ਹੋਵੇ ਆਸਮਾਂਨ ਤੇ ਘਟਾ ਕਾਲੀ ਘੰਕੋਰ!

ਤੇਰੇ ਰੂਪ ਦੀ ਲੋ ਏਨੀ ਏ,
ਚੰਨ ,ਸੂਰਜ ਵੀ ਵੇਖ ਕੇ ਰਾਹ ਲ੍ਭੰਨ ਹੋਰ!

ਤੇਰੇ ਨਚਨੇ ਦੇ ਚਰਚੇ ਬੜੇ ਜੱਗ ਵਿਚ,
ਤੇਰਾ ਨਚਨਾ ਇੰਜ ਜਿਵੇਂ ਬਾਗਾਂ ਵਿਚ ਨਚਦੇ ਨੇ ਮੋਰ੧

ਤੇਰਿਯਾਂ ਝਾਂਜਰਾਂ ਦਾ ਸ਼ੋਰ vi ਏ ਕਹਰ ਦਾ ,
ਮੁੜ ਕਬਰਾਂ ਚੋ ਉਠ ਪੈਣ ਮੁਰਦੇ ਤੇ ਜਾਗ੍ਦੇਯਾਂ ਨੂ ਨਾ ਸੁੱਜੇ ਕੁਜ ਹੋਰ!

ਤੇਰੇ ਤਿਖੇ ਤਿਖੇ ਨੈਅਨ ਨਕਸ਼ ਕਰਨ ਕਤਲ ਹਰ ਦਿਲ ਦਾ ,
ਜੇਹ੍ਦਾ ਏਕ ਵਾਰੀ ਵੇਖ ਲਵੇ ਓਹ ਭੁਲ ਜਾਵੇ ਸਬ ਹੋਰ!

ਤੇਰੇਯਾਂ ਬੁਲਾਯਾਂ ਤਾਂ ਪਥਰ ਵੀ ਬੋਲ ਪੈ਼ਨ,
ਨੀ ਦਸ ਕੀ ਤੇਰੀ ਮੇਂ ਸਿਫਤ ਕਰਾਂ ਹੋਰ!

ਮੈਂ ਕੇਹੜਾ ਸ਼ਾਯਰ ਮੈਂ ਕੇਹੜਾ ਲਿਖਾਰੀ ,
ਆਪੇ ਹੀ ਕਲਮ ਤੁਰਦੀ ਜਾਵੇ ਵਿਚ ਤੇਰੇ ਹੁਸਨ ਦੀ ਲੋਰ!

ਪਤਾ ਨਹੀ ਕਿੰਨਾ ਕੁ ਨਸ਼ਾ ਹੈ ਮੈਨੂ ਤੇਰੇ ਹੁਸਨ ਦਾ,
ਲਿਖ੍ਦੇਯਾ ਲਿਖ੍ਦੇਯਾ ਪਤਾ ਨਾ ਮੈਨੂ ਲੱਗੇ,
ਕਦ ਹੋ ਜਾਵੇ ਰਾਤ ਕਦ ਹੋ ਜਾਵੇ ਭੋਰ!

No comments:

Post a Comment