ਭੇਤ ਖੁਲੇਯਾ ਲੈ

ਮੇਂ ਇਕੱਲਾ ਜਦ ਕਦੇ ਉਸਦੀ ਤਸਵੀਰ ਦੇਖ ਰਿਹਾ ਹੁੰਦਾ ਹਾਂ,
ਉਸਦੇ ਸੰਗ ਜੀਓਨ ਮਰਨ ਦੇ ਸੁਫਨੇ ਸੰਜੋ ਰਿਹਾ ਹੁੰਦਾ ਹਾਂ,
ਦਰਵਾਜਾ ਉਦੋਂ ਜਦ ਕਦੇ ਅਚਾਨਕ ਕਮਰੇ ਦੇ ਖੁਲੇਯਾ ਹੈ,
ਤਾਂ ਮੈਂ ਡਰੇਯਾ ਹਾਂ ਕੀ ਅੱਜ ਤਾਂ ਮੇਂ ਫੜੇਯਾ ਗਯਾ,
ਭੇਤ ਮੇਰਾ ਅੱਜ ਤਾਂ ਸਬ ਸਾਮਨੇ ਬਸ ਖੁਲੇਯਾ ਲੈ!

ਘਰ ਦੇ ਕਿਸੇ ਜੀ ਨੇ ਜਦ ਵੀ ਅਲਮਾਰੀ ਦਾ ਖਾਨਾ ਓਹ ਖੋਲੇਯਾ ਹੈ,
ਜਿਸ ਵਿਚ ਮੇਂ ਉਸਦੀ ਤਸਵੀਰ ਤੇ ਖ਼ਤ ਸਾਮ੍ਭ ਰਕ੍ਖੇ ਨੇ,
ਕੁੱਜ ਉਸਨੁ ਦੇਨ ਲਈ ਤੋਹ੍ਫੀ ਖ਼ਰੀਦ ਕੇ ਰਖ ਛੱਡੇ ਨੇ,
ਤਾਂ ਮੇਂ ਡਰੇਯਾ ਹਾਂ ਕੀ ਅੱਜ ਜੇ ਇਹ ਖਾਨਾ ਫ੍ਰੋਲੇਯਾ ਗਯਾ,
ਤੋਹਫਾ ਹਰ ਇਕ ਸਬ ਸਾਮਨੇ ਖੁਲੇਯਾ ਲੈ,
ਖ਼ਤ ਹਰ ਇਕ ਸਬ ਨੇ ਪ੍ੜੇਯਾ ਲੈ!

ਸੁਫਨੇ ਵਿਚ ਉਸਨੁ ਦੇਖਦੇ ਦੇਖਦੇ ਅਕ੍ਖ ਜਦ ਕਦੀ ਹੈ ਖੁਲ ਗਈ,
ਤੇ ਉਠ ਕੇ ਮੇਂ ਪੁਛੇਯਾ ਹੈ ਕੀ ਓਹ ਕਿਥੇ ਚਲੀ ਗਈ,
ਤਾਂ ਮੇਂ ਡਰੇਯਾ ਹਾਂ ਅੱਜ ਤਾਂ ਮੇਂ ਸਵਾਲਾਂ ਚ ਅੜੇਯਾ ਲੈ ,
ਭੇਤ ਮੇਰਾ ਅੱਜ ਤਾਂ ਸਬ ਸਾਮਨੇ ਬਸ ਖੁਲੇਯਾ ਲੈ!

ਕਦੇ ਕਦੇ ਜਦ ਉਸਨੁ ਯਾਦ ਕਰਕੇ ਮੇਂ ਉਦਾਸ ਬੁਹਤ ਹੋਯਾ ਹਾਂ,
ਤੇ ਕਿਸੇ ਰਸਤੇ ਤੇ ਉਸਦੀ ਰਾਹ ਤਕੜੇ ਬੁਹਤ ਦੇਰ ਖ੍ਦੋਯਾ ਹਾਂ,
ਓਧੋੰ ਜਦ ਕਿਸੇ ਨੇ ਪੁਛੇਯਾ ਹੈ ਕੀ ਮੈਨੂ ਆਜ ਕੀ ਹੈ ਹੋਯਾ?
ਤਾਂ ਮੇਂ ਡਰੇਯਾ ਹਾਂ ਅੱਜ ਮੇਂ ਆਪ ਹੀ ਸਬ ਬੋਲੇਯਾ ਲੈ,
ਭੇਤ ਮੇਰਾ ਅੱਜ ਮੇਂ ਆਪ ਹੀ ਸਬ ਸਾਮਨੇ ਖੋਲੇਯਾ ਲੈ!

No comments:

Post a Comment